باب ناين
X اغلاق

Anti Sikh poster targeting immigrants Sikhs surfaces in Brampton Canada


شارك من خلال

ਕੈਨੇਡਾ ਦੇ ਸ਼ਹਿਰ ਬਰੈਂਪਟਨ ਚ ਸਿੱਖ ਵਿਰੋਧੀ ਪੋਸਟਰ ਸਾਹਮਣੇ ਆਏ ਨੇ… ਇਹਨਾਂ ਵਿਚ ਲਿਖਿਆ ਹੈ Stop the Maddness… ਇਕ ਸਿੱਖ ਨੌਜਵਾਨ ਦੀ ਤਸਵੀਰ ਛਾਪ ਕੇ ਉਸ ਉੱਤੇ ਗੋਲਚੱਕਰ ਦਾ ਨਿਸ਼ਾਨ ਯਾਨਿ Prohibited ਦਾ ਸਾਈਨ ਬਣਾਇਆ ਗਿਆ ਹੈ ਇਸ ਮਸਲੇ ਨੂੰ ਲੈਕੇ ਕੈਨੇਡਾ ਦੇ ਸਿੱਖ ਕਾਫੀ ਚਿੰਤਤ ਨੇ ਇਸ ਪੋਸਟਰ ਪਿੱਛੇ ਕੈਨੇਡਾ ਚ ਇਮੀਗ੍ਰੈਂਟ ਲੋਕਾਂ ਦੀ ਆਮਦ ਘਟਾਉਣ ਨੂੰ ਮਕਸਦ ਦੱਸਿਆ ਜਾ ਰਿਹਾ ਹੈ ਇਕ ਹੋਰ ਫਲਾਇਰ ਚ ਲਿਖਿਆ ਹੈ ਕਿ ਕੀ ਤੁਸੀਂ ਇਹੀ ਚਾਹੁੰਦੇ ਹੋ । ਇਹ ਪੋਸਟਰ ਬ੍ਰਿਟਿਸ਼ ਕੋਲੰਬੀਆ ਦੇ ਇਮੀਗ੍ਰੇਸ਼ਨ ਵਾਚ ਕੈਨੇਡਾ ਗਰੁੱਪ ਵਲੋਂ ਛਾਪਿਆ ਗਿਆ ਹੈ ਪਰ ਖਬਰਾਂ ਮੁਤਾਬਿਕ ਅਦਾਰੇ ਦਾ ਜੋ ਪੋਸਟਰ ਸਾਹਮਣੇ ਆਇਆ ਹੈ ਉਸਦੀ ਉਹ ਅਧਿਕਾਰਕ ਤੌਰ ਤੇ ਪੁਸ਼ਟੀ ਨਹੀਂ ਕਰਦੇ ਬਰੈਂਪਟਨ ਚ ਵਿੱਚ ਸਿੱਖਾਂ ਖਿਲਾਫ ਵੰਡੇ ਗਏ ਨਫਰਤ ਭਰੇ ਪੋਸਟਰਾਂ ਦੀ SGPC ਪ੍ਰਧਾਨ ਅਵਤਾਰ ਸਿੰਘ ਨੇ ਸਖਤ ਨਿੰਦਾ ਕੀਤੀ ਹੈ… ਉਹਨਾਂ ਸਰਕਾਰ ਤੋਂ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਕੀਤੀ ਉਹਨਾਂ ਕਿਹਾ ਕਿ ਇਸ ਵਿਸ਼ੇ ਬਾਰੇ ਕੈਨੇਡਾ ਸਰਕਾਰ ਨਾਲ ਗੱਲ਼ ਕਰਨ ਲਈ ਉਹ ਜਲਦ ਹੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਵੀ ਲਿਖਣਗੇ ਮੱਕੜ ਮੁਤਾਬਕ ਬਹੁਗਿਣਤੀ ਸਿੱਖ ਪਿਛਲੇ ਲੰਮੇ ਸਮੇਂ ਤੋਂ ਕੈਨੇਡਾ ਵਿੱਚ ਰਹਿ ਰਹੇ ਨੇ ਅਤੇ ਇਥੋਂ ਦੇ ਵਿਕਾਸ ਕਾਰਜਾਂ ਵਿੱਚ ਵੱਡੇ ਪੱਧਰ ਤੇ ਯੋਗਦਾਨ ਪਾ ਰਹੇ ਹਨ ਉਨਾਂ ਕਿਹਾ ਕਿ ਨਸਲੀ ਭੇਦ-ਭਾਵ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਪ੍ਰਧਾਨ ਅਵਤਾਰ ਸਿੰਘ ਨੇ ਕਿਹਾ ਕਿ ਸਿੱਖਾਂ ਖਿਲਾਫ ਨਸਲੀ ਵਿਤਕਰੇ ਦੀਆਂ ਘਟਨਾਵਾਂ ਲਗਾਤਾਰ ਜਾਰੀ ਹਨ ਜੋ ਚਿੰਤਾ ਦਾ ਵਿਸ਼ਾ ਹੈ ਉਨਾਂ ਕੈਨੇਡਾ ਸਰਕਾਰ ਨੂੰ ਅਪੀਲ ਕੀਤੀ ਕਿ ਇਮੀਗ੍ਰੇਸ਼ਨ ਕੈਨੇਡਾ ਵਾਚ ਨਾਮਕ ਸੰਸਥਾ ਜਾਂ ਜਿਹੜੇ ਵੀ ਇਸ ਘਟਨਾ ਲਈ ਜ਼ਿੰਮੇਵਾਰ ਹਨ ਉਨਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਅਤੇ ਸਿੱਖਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਠੋਸ ਉਪਰਾਲੇ ਕੀਤੇ ਜਾਣ